ਮਾਨਸਾ ਦੇ ਪਿੰਡ ਕੁਲਰੀਆ ਵਿਚ ਇਕ ਔਰਤ ਨੂੰ ਉਸ ਦੇ ਪਤੀ ਨੇ ਦੋ ਆਸ਼ਕਾਂ ਸਮੇਤ ਫੜ ਲਿਆ। ਪਤਾ ਲੱਗਾ ਹੈ ਕਿ ਪਤੀ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਤੇ ਅਚਾਨਕ ਰਾਤ ਨੂੰ ਘਰ ਆ ਗਿਆ।
ਜਦੋਂ ਉਹ ਘਰ ਵਿਚ ਦਾਖਲ ਹੋਇਆ ਤਾਂ ਦੋ ਨੌਜਵਾਨ ਉਸ ਦੀ ਪਤਨੀ ਨਾਲ ਇਤਰਾਜਯੋਗ ਹਾਲਤ ਵਿਚ ਸਨ। ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਫੜ ਲਿਆ ਤੇ ਖੂਬ ਕੁੱਟਮਾਰ ਕੀਤੀ।
ਬਾਅਦ ਵਿਚ ਇਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਬਾਅਦ ਵਿਚ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ। ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ।
ਫੜੇ ਗਏ ਨੌਜਵਾਨ ਪਿੰਡ ਖਡਾਲ ਕਲਾਂ ਦੇ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਮਹਿਲਾ ਦੇ ਘਰ ਵਾਲਿਆਂ ਨੂੰ ਨਸ਼ੀਲੀਆਂ ਗੋਲੀਆਂ ਦੇ ਦਿੱਤੀਆਂ ਤੇ ਘਰ ਵਿਚ ਦਾਖਲ ਹੋ ਗਏ।
ਮਹਿਲਾ ਦਾ ਪਤੀ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਔਰਤ ਨੇ ਉਨ੍ਹਾਂ ਨੂੰ ਬੁਲਾਇਆ ਸੀ।