ਕੁਦਰਤ ਦੀ ਮਾਰ ਅੱਗੇ ਕਿਸੇ ਦੀ ਨਹੀਂ ਚੱਲਦੀ। ਇਸ ਸਮੇਂ ਕੁਦਰਤ ਦਾ ਕਹਿਰ ਕੈਨੇਡਾ ਦੇ ਚਾਰ ਸੂਬਿਆਂ ਤੇ ਲਗਾਤਾਰ ਭਾਰੀ ਪੈ ਰਿਹਾ ਹੈ। ਓਨਟਾਰੀਓ, ਨਿਊ ਬਰੂਨਸਵਿਕ, ਮੈਨੀਟੋਬਾ ਅਤੇ ਕਿਊਬਿਕ ਦੇ ਇਲਾਕਿਆਂ ਵਿੱਚ ਹੜ੍ਹ ਆਉਣ ਕਾਰਨ ਜ਼ਿੰਦਗੀ ਉਥਲ ਪੁਥਲ ਹੋ ਚੁੱਕੀ ਹੈ।
ਹੜ੍ਹ ਦੇ ਹਾਲਾਤ ਪੈਦਾ ਹੋਣ ਕਾਰਨ ਕੈਨੇਡੀਅਨ ਆਰਮੀ ਦੇ ਜਵਾਨ ਨਾਗਰਿਕਾਂ ਦੀ ਸੁਰੱਖਿਆ ਲਈ ਜੁੱਟ ਗਏ ਹਨ। ਬਹੁਤ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।ਓਂਟਾਰੀਓ ਦੇ ਕਾਟੇਜ ਕੰਟਰੀ ਇਲਾਕੇ ਵਿੱਚ ਭਾਰੀ ਬਾਰਿਸ਼ ਹੋਈ ਸੀ।
ਜਿਸ ਦਾ ਪ੍ਰਭਾਵ ਕਿਊਬਿਕ ਅਤੇ ਐਟਲਾਂਟਿਕ ਕੈਨੇਡਾ ਦੇ ਇਲਾਕਿਆਂ ਵਿੱਚ ਵੀ ਵਿਖਾਈ ਦੇ ਰਿਹਾ ਹੈ ਮਾਂਟਰੀਅਲ ਅਤੇ ਓਟਾਵਾ ਤੋਂ ਬਿਨਾਂ ਹੋਰ ਕਈ ਇਲਾਕਿਆਂ ਵਿੱਚ ਹਾਲਾਤ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਕਾਰ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਓਟਾਵਾ ਵਿੱਚ ਜਿੰਨੇ ਹਾਲਾਤ ਹੁਣ ਖਰਾਬ ਹਨ।
ਅੱਗੇ ਉਸ ਤੋਂ ਵੀ ਜ਼ਿਆਦਾ ਖਰਾਬ ਹੋਣ ਦੇ ਆਸਾਰ ਹਨ। ਇੱਥੇ ਨਦੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ।ਕੈਨੇਡਾ ਦੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਓਟਾਵਾ ਇਲਾਕੇ ਵਿੱਚ 35 ਮਿਲੀਮੀਟਰ ਤੱਕ ਭਾਰੀ ਬਾਰਿਸ਼ ਹੋਣ ਦੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਦੁਆਰਾ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵੱਲੋਂ ਬਚਾਅ ਕਾਰਜ ਵਿੱਚ ਲੱਗੇ 400 ਫ਼ੌਜੀ ਜਵਾਨਾਂ ਦੇ ਨਾਲ ਰੇਤ ਵਾਲੇ ਬੈਗ ਵੀ ਭਰੇ ਗਏ।