ਜੇਕਰ ਪੰਜਾਬ ਵਿੱਚ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਨਸ਼ਾ ਦਿਨੋਂ ਦਿਨ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਪੁਲਸ ਦੁਆਰਾ ਅਤੇ ਪ੍ਰਸ਼ਾਸਨ ਦੁਆਰਾ ਨਸ਼ੇ ਦਾ ਖਾਤਮਾ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਕਈ ਵਾਰ ਅਕਸਰ ਅਜਿਹਾ ਸੁਣਿਆ ਜਾਂਦਾ ਹੈ ਕਿ ਨਸ਼ਾ ਆਉਂਦਾ ਤਾਂ ਬਾਹਰੋਂ ਹੈ।
ਪਰ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਰੱਬ ਹੀ ਜਾਣਦਾ ਹੈ। ਹੁਣ ਕੁਝ ਸਾਡੇ ਲੋਕ ਵੀ ਨਸ਼ੇ ਨੂੰ ਕਣਕ ਤੇ ਝੋਨੇ ਦੀ ਖੇਤੀ ਵਾਂਗ ਬੀਜ ਰਹੇ ਹਨ। ਅਜਿਹਾ ਕਰਨਾ ਗੈਰ ਕਾਨੂੰਨੀ ਹੈ। ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਹੀ ਅਫੀਮ ਦੀ ਖੇਤੀ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਦੇ ਨਾਲ ਪੈਂਦੇ ਪਿੰਡ ਸਵਾਮੀ ਬਾਗ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਪੁਲਿਸ ਨੂੰ ਇੱਕ ਘਰ ਵਿੱਚ ਅਫ਼ੀਮ ਦੀ ਖੇਤੀ ਹੋਣ ਦੀ ਗੁਪਤ ਸੂਚਨਾ ਮਿਲੀ ਤਾਂ ਪੁਲਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਰੇਡ ਮਾਰ ਦਿੱਤੀ ਅਤੇ ਅਫੀਮ ਦੀ ਖੇਤੀ ਹੁੰਦੀ ਪਾਈ ਗਈ।
ਪੁਲਿਸ ਅਧਿਕਾਰੀਆਂ ਦੁਆਰਾ ਇਸ ਖੇਤੀ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਸ ਅਧਿਕਾਰੀ ਸੁਮੀਤ ਮੋਰੇ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਪੁੱਤਰ ਬੱਸਾ ਰਾਮ ਆਪਣੇ ਘਰ ਦੇ ਵਿਹੜੇ ਅਤੇ ਪਿਛਲੇ ਪਾਸੇ ਨਾਜਾਇਜ਼ ਅਫੀਮ ਦੀ ਖੇਤੀ ਕਰ ਰਿਹਾ ਸੀ।
ਪੁਲਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਆ ਕੇ ਅਫੀਮ ਦੀ ਖੇਤੀ ਹੁੰਦੀ ਫੜ ਲਈ। ਇਹ ਖੇਤੀ ਕਾਫੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੀ। ਪੁਲੀਸ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪੁੱਟੀ ਹੋਈ ਫਸਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਪਰ ਨਸ਼ਟ ਕਰਨ ਦੀ ਜ਼ਿੰਮੇਵਾਰੀ ਸਿਰਫ਼ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਹੈ। ਫਿਲਹਾਲ ਪੁਲਿਸ ਇਸ ਨੂੰ ਮਾਲ ਮੁਕਦਮੇ ਦੇ ਤੋਰ ਤੇ ਆਪਣੇ ਕੋਲ ਰੱਖ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ