Shagan Paun Laggiya Kudi ne Vichole nu kita Ajiha Swal ke Sun ke ho gye Sabh de Rongte Khade………….

ਸਗਨ ਪਾਉਣ ਲੱਗਿਆਂ ਕੁੜੀ ਨੇ ਵਿਚੋਲੇ ਨੂੰ ਕੀਤਾ ਅਜਿਹਾ ਸਵਾਲ ਕੇ ਸੁਨ ਕੇ ਹੋ ਗਏ ਸਭ ਦੇ ਰੌਂਗਟੇ ਖੜੇ

ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ‘ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…?

ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’

ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ ਇਹ ਗੱਲ ਰੱਜੀ ਨੂੰ ਕੁਝ ਖੜਕੀ..

 ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ ਇਹ ਗੱਲ ਰੱਜੀ ਨੂੰ ਕੁਝ ਖੜਕੀ..

 

ਚਲੋ ਜੀ.. ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ, ਚੁੰਨੀ ਚੜ੍ਹਾਉਣ ਦੀ ਰਸਮ, ਸਹੁਰਿਆਂ ਵਾਲੇ ਪੂਰੀ ਠਾਠ-ਬਾਠ ਨਾਲ ਆਏ | ਉਨ੍ਹਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਚਾਹ-ਪਾਣੀ ਪਿਲਾ ਕੇ ਬਿਠਾਇਆ ਗਿਆ, ਖੁਸ਼ੀ ਦਾ ਮਾਹੌਲ ਸੀ |

ਜਦੋਂ ਰੱਜੀ ਨੂੰ ਰਸਮ ਲਈ ਬੁਲਾਇਆ ਗਿਆ ਤਾਂ ਉਹ ਸਾਧਾਰਨ ਜਿਹੇ ਕੱਪੜੇ ਪਹਿਨ ਕੇ ਆ ਗਈ, ਰੱਜੀ ਨੂੰ ਏਦਾਂ ਸਾਧਾਰਨ ਜਿਹੇ ਲਿਬਾਸ ਵਿਚ ਦੇਖ ਕੇ ਸਾਰਿਆਂ ਦੇ ਚਿਹਰੇ ਪ੍ਰਸ਼ਨ ਚਿੰਨ੍ਹ ਬਣ ਗਏ |

ਸਗਨ ਪਾਉਣ ਲੱਗਿਆਂ ਕੁੜੀ ਨੇ ਵਿਚੋਲੇ ਨੂੰ ਕੀਤਾ ਅਜਿਹਾ ਸਵਾਲ ਕੇ ਸੁਨ ਕੇ ਹੋ ਗਏ ਸਭ ਦੇ ਰੌਂਗਟੇ ਖੜੇ.............

ਰੱਜੀ ਦੇ ਸਾਧਾਰਨ ਜਿਹੀ ਬਣ ਕੇ ਆਉਣ ਦਾ ਕਾਰਨ ਸੀ ਕੇ ਉਸਨੂੰ ਵਿਆਹ ਵਾਲੇ ਦਿਨ ਹੀ ਆਪਣੇ ਸਹੁਰੇ ਪਰਿਵਾਰ ਦੀ ਕੋਈ ਵੱਡੀ ਗੱਲ ਦਾ ਪਤਾ ਲੱਗ ਚੁੱਕਾ ਸੀ..

ਰੱਜੀ ਨੇ ਕਿਹਾ, ‘ਇਸ ਤੋਂ ਪਹਿਲਾਂ ਕਿ ਰਸਮ ਅਦਾ ਕੀਤੀ ਜਾਵੇ, ਮੈਂ ਇਕ ਭੁਲੇਖਾ ਸਪੱਸ਼ਟ ਕਰ ਲੈਣਾ ਚਾਹੁੰਦੀ ਹਾਂ, ਮੈਨੂੰ ਲਗਦਾ ਹੈ ਕਿ ਸਾਨੂੰ ਵਿਚੋਲੇ ਅੰਕਲ ਨੇ, ਸਹੁਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ |’

ਵਿਚੋਲੇ ਨੇ ਭੜਕਦਿਆਂ ਕਿਹਾ, ‘ਕੁੜੀਏ ਕੀ ਝੂਠ ਬੋਲਿਆ.. ਕੀ ਉਨ੍ਹਾਂ ਦੀ 20 ਏਕੜ ਜ਼ਮੀਨ ਨਹੀਂ ?’… ‘ਹੈ’…

ਕੀ ਉਨ੍ਹਾਂ ਨੂੰ ਨਾਨਕਾ-ਢੇਰੀ ਨਹੀਂ ਆਉਂਦੀ? … ‘ਆਉਂਦੀ ਹੈ’ ਕੀ ਉਨ੍ਹਾਂ ਦਾ ਇਕੋ-ਇਕ ਮੁੰਡਾ ਨਹੀਂ?… ‘ਹੈ’,.

‘ਤੈਨੂੰ ਹੋਰ ਕੀ ਨਹੀਂ ਦੱਸਿਆ ਗਿਆ?’

ਰੱਜੀ ਨੇ ਇਹ ਸੁਣਦਿਆਂ ਹੀ ਵਿਚੋਲੇ ਨੂੰ ਇਕ ਸਵਾਲ ਪੁੱਛਿਆ “” ਅੰਕਲ ਜੀ..ਤੁਸੀ ਇਹ ਦੱਸੋ ਕੀ.. ਤੁਸੀ ਸਾਨੂੰ ਇਹ ਦੱਸਿਆ ਸੀ ਕੇ ਮੇਰੇ ਹੋਣ ਵਾਲੇ ਪਤੀ ਨੂੰ ਇੱਕੋ-ਇੱਕ ਮੁੰਡਾ ਰੱਖਣ ਲਈ ਇਨ੍ਹਾਂ ਦੋ ਅਬੌਰਸ਼ਨ ਕਰਵਾਏ ਹਨ, ਉਹ ਵੀ ਦੋ-ਦੋ ਕੁੜੀਆਂ ਦੇ

ਅਬੌਰਸ਼ਨ… ਦੋ-ਦੋ ਕਤਲ ਕੀਤੇ ਹਨ ਇਨ੍ਹਾਂ ਨੇ, ਕੱਲ ਨੂੰ ਵਿਆਹ ਤੋਂ ਬਾਅਦ ਅਗਰ ਮੇਰੇ ਧੀ ਹੋਵੇ ਤਾਂ ਇਹ ਤਾਂ ਓਹਨੂੰ ਵੀ ਕੁੱਖ ਚ ਹੀ ਕਤਲ ਕਰਵਾ ਦੇਣਗੇ…ਨਾ ਨਾ ਅੰਕਲ ਜੀ ਇਹ ਵੱਡਾ ਗੁਨਾਹ ਮੈਂ ਨਹੀਂ ਕਰ ਸਕਦੀ…

ਜਿਸ ਘਰ ਵਿਚ ਮਰਦਾਵੀਂ ਹੋਂਦ ਨੂੰ ਕਾਇਮ ਰੱਖਣ ਲਈ, ਕੁੜੀ ਦੇ ਸੁਲੱਖਣੇ ਪੈਰ ਨਹੀਂ ਪੈਣ ਦਿੱਤੇ ਗਏ, ਮੁਆਫ਼ ਕਰਨਾ, ਉਸ ਘਰ ਵਿਚ, ਬਹੂ ਬਣ ਕੇ, ਸ਼ਗਨਾਂ ਵਾਲੇ ਪੈਰ ਪਾਉਣ ਦੀ ‘ਵੱਡੀ ਗਲਤੀ ‘ ਮੈਂ ਹਰਗਿਜ਼ ਹਰਗਿਜ਼ ਨਹੀਂ ਕਰ ਸਕਦੀ |’ ਇਹ ਸੁਣ ਕੇ ਸਾਰੇ ਸ਼ਰਮਸਾਰ ਜਿਹੇ ਹੋ ਗਏ I

ਸੋ ਦੋਸਤੋ ਸਮਝ ਨੀ ਆ ਰਹੀ ਜੋ ਅੱਜ ਧੀਆਂ ਨੂੰ ਕੁੱਖ ਚ ਕਤਲ ਕਰਵਾ ਰਹੇ ਆ ਉਹ ਇਹ ਗੱਲ ਕਿਉਂ ਸਮਝਦੇ ਕੇ ਜਿਹਨਾਂ ਪੁੱਤਾਂ ਲਈ ਇਹ ਪਾਪ ਕਰ ਰਹੇ ਹਨ.. ਕੀ ਕੱਲ ਨੂੰ ਉਹ ਹਨ ਨੂੰ ਸੁਖ ਦੇਣਗੇ ਵੀ ਜਾਂ ਨਹੀਂ I ਉਹ ਇਸ ਦਰਦ ਨੂੰ ਨਹੀਂ ਸਮਝਦੇ ਇਹ ਦਰਦ ਕੀ ਹੁੰਦਾ ਇਸ ਦਰਦ ਬਾਰੇ ਉਹਨਾਂ ਤੋਂ ਪੁੱਛਣਾ ਚਾਹੀਦਾ ਜਿਨ੍ਹਾਂ ਨੂੰ ਹਾਲੇ ਤੱਕ ਔਲਾਦ ਸੁਖ ਨਹੀਂ ਪ੍ਰਾਪਤ ਹੋਇਆ.. ਉਹ ਲੋਕ ਧੀਆਂ ਨੂੰ ਵੀ ਤਰਸ ਰਹੇ ਹਨ, ਧੀਆਂ ਤਾਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਾ ਨਾਲੋਂ ਪਿੱਛੇ ਨਹੀਂ ਹਨ, ਧੀਆਂ ਤਾਂ ਬੁਲੰਦੀ ਦੀਆਂ ਸਿਖ਼ਰਾਂ ਛੂਹ ਰਹੀਆਂ ਹਨ,

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *