ਨਖਰਾ ਫੁਲ ਵਿਖਾਵੇ, ਹਾਏ ਨੀ ਤੇਰਾ ਕੋਕਾ-ਕੋਕਾ, ਬਿਲੋ ਨੀ ਤੇਰਾ ਕੋਕਾ-ਕੋਕਾ। ਇਹ ਪੰਜਾਬੀ ਗਾਣਾ ਜੇਕਰ ਤੁਸੀਂ ਕਿਤੇ ਸੁਣਦੇ ਹੋ ਤਾਂ ਤੁਸੀਂ ਇਸ ਪੰਜਾਬੀ ਗਾਣੇ ਨੂੰ ਖੂਬ ਇਨਜਵਾਏ ਕਰੋਗੇ ਪਰ ਇਹੀ ਗਾਣਾ ਜੇਕਰ ਕਿਸੇ ਵਿਦਿਆਰਥੀ ਦੀ ਉਤਰ-ਪੱਤਰਿਕਾ (ਆਂਸਰਸ਼ੀਟ) ਉਤੇ ਸਵਾਲਾਂ ਦੇ ਜਵਾਬ ਵਜੋਂ ਮਿਲਣ ਤਾਂ ਤਹਾਨੂੰ ਅਜੀਬ ਜ਼ਰੂਰ ਲੱਗੇਗਾ। ਦਰਅਸਲ ਇਨੀਂ ਦਿਨੀਂ 10ਵੀਂ ਤੇ 12ਵੀਂ ਦੇ ਪੇਪਰਾਂ ਦੀਆਂ ਆਂਸਰਸ਼ੀਟਸ ਚੈਕ ਹੋ ਰਹੀਆਂ ਹਨ। ਇਸ ਵਿਚ ਕੁਝ ਸਵਾਲਾਂ ਦੇ ਅਜਿਹੇ ਜਵਾਬ ਮਿਲ ਰਹੇ ਹਨ ਜੋ ਆਂਸਰਸ਼ੀਟ ਚੈਕ ਕਰਨ ਵਾਲਿਆਂ ਦੇ ਚਹਿਰੇ ਉਤੇ ਹਾਸੇ ਲਿਆ ਰਹੇ ਹਨ।
ਹਲਾਂਕਿ ਹਾਸੇ ਦੇ ਨਾਲ ਹੀ ਅਜਿਹੇ ਜਵਾਬ ਦੇਣ ਵਾਲੇ ਵਿਦਿਆਰਥੀਆਂ ਦੇ ਭਵਿਖ ਉਤੇ ਵੀ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਹੈ। ਦਰਅਸਲ ਹਰਿਆਣਾ ਬੋਰਡ ਦੇ ਐਗਜਾਮ ਤੋਂ ਬਾਅਦ 3 ਅਪ੍ਰੈਲ ਤੋਂ ਗੁੜਗਾਂਵ ਦੇ ਚਾਰ ਸੈਂਟਰਾਂ ਵਿਚ ਇਨੀਂ ਦਿਨੀਂ 10 ਅਤੇ 12ਵੀਂ ਜਮਾਤ ਦੀ ਮਾਰਕਿੰਗ ਚਲ ਰਹੀ ਹੈ। ਇਸ ਵਿਚ ਕੁਝ ਕਾਪੀਆਂ ਅਜਿਹੀਆਂ ਮਿਲਿਆ ਹਨ, ਜਿਨਾਂ ਵਿਚ ਵਿਦਿਆਰਥੀਆਂ ਨੇ ਸ਼ਾਅਰੀ, ਚੁਟਕਲੇ ਲਿਖ ਦਿੱਤੇ ਹਨ। ਕੁਝ ਨੇ ਕਈ ਸਵਾਲਾਂ ਦੇ ਜਵਾਬ ਵਿਚ ਤਾਂ ਪੰਜਾਬੀ ਗਾਣੇ ਲਿਖੇ ਹਨ। ਸਿਰਫ ਇਕ ਹੀ ਸਵਾਲ ਵਿਚ ਨਹੀਂ ਬਲਕਿ ਕਈ ਸਾਵਾਲਾਂ ਦੇ ਜਵਾਬ ਵਿਚ ਵਿਦਿਆਰਥੀਆਂ ਨੇ ਗਾਣੇ ਲਿਖੇ ਹਨ।
ਸ਼ੁਰੂ ਦੇ ਜਵਾਬ ਸਹੀ, ਉਸਦੇ ਬਾਅਦ ਲਿਖ ਦਿੱਤੇ ਪੰਜਾਬੀ ਗਾਣੇ – ਬਸਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਟੀਚਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਅਜਿਹੀ ਕਾਪੀ ਆਈ ਜਿਸ ਵਿਚ ਵਿਦਿਆਰਥੀ ਨੇ ਚਾਰ ਸਵਾਲਾਂ ਦੇ ਜਵਾਬ ਵਿਚ ਗਾਣੇ ਲਿਖੇ ਸਨ। ਇਸ ਵਿਚ ਇਕ 5 ਨੰਬਰ ਦਾ ਸਵਾਲ ਸੀ ਅਤੇ ਤਿੰਨ 2-2 ਨੰਬਰ ਦੇ ਸਵਾਲ ਸਨ।
ਸ਼ੁਰੂਆਤ ਦੇ 5 ਵਿਚੋਂ 6 ਸਵਾਲਾ ਦੇ ਜਵਾਬ ਵਿਦਿਆਰਥੀ ਨੇ ਬੇਹੱਦ ਵਧੀਆ ਦਿੱਤੇ ਸਨ, ਜਿਸ ਵਿਚੋਂ ਉਸਨੂੰ ਫੁਲ ਮਾਰਕਸ ਵੀ ਮਿਲੇ ਪਰ ਬਾਅਦ ਵਿਚ ਇਸ ਤਰ੍ਹਾਂ ਦੇ ਗਾਣੇ ਲਿਖਣ ਦੇ ਕਾਰਨ ਉਸਦੇ ਨੰਬਰਾਂ ਵਿਚ ਹੋਰ ਕਮੀ ਆ ਗਈ।ਇਸੇ ਤਰ੍ਹਾਂ ਇਕ ਵਿਦਿਆਰਥੀ ਨੇ ਸੋਸ਼ਲ ਸਟਡੀਜ਼ ਦੇ ਪੇਪਰ ਵਿਚ ਸਵਾਲ ਦੇ ਜਵਾਬ ਸ਼ਾਅਰੀ ਵਿਚ ਦਿੱਤੇ। ਇਸ ਪੇਪਰ ਵਿਚ ਬੱਚੇ ਨੇ ਸ਼ੁਰੂਆਤ ਵਿਚ ਸਵਾਲ ਦਾ ਜਵਾਬ ਤਾਂ ਸਹੀ ਢੰਗ ਨਾਲ ਦਿੱਤਾ ਪਰ ਵਿਚ-ਵਿਚ ਸ਼ਾਅਰੀ ਦੇ ਨਾਲ ਜਵਾਬ ਦਿੱਤਾ ਹੈ।