PlayerUnknowns Battlegrounds ( PUBG ) ਇਹ ਗੇਮ ਨੇ ਦੁਨੀਆ ਨੂੰ ਇਸ ਕਦਰ ਦੀਵਾਨ ਬਣਾ ਦਿੱਤਾ ਹੈ, ਜੋ ਵੀ ੲਿੱਕ ਵਾਰ ੲਿਹ ਖੇਡਣ ਲੱਗਦਾ ਹੈ, ਮੁੜਕੇ ੳੁਸ ਨੂੰ ਛੱਡਣ ਦਾ ਦਿਲ ਨੀ ਕਰਦਾ, ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਗੇਮ ਨੌਜਵਾਨਾਂ ‘ਚ ਕਾਫ਼ੀ ਚਰਚਾ ਵਿੱਚ ਹੈ। ਇਹ ਗੇਮ ਜਿਨ੍ਹਾਂ ਜ਼ਿਆਦਾ ਲੋਕਾਂ ਦਾ ਮਨੋਰੰਜਨ ਕਰਦਾ ਹੈ ਉਨ੍ਹਾਂ ਹੀ ਉਹ ਲੋਕਾਂ ਨੂੰ ਬੀਮਾਰ ਵੀ ਕਰ ਰਿਹਾ ਹੈ।ਇਸ ਗੇਮ ਨੂੰ ਹੁਣ ਤੱਕ ਕਰੀਬ 5 ਕਰੋੜ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਹੈ।
ਜੰਮੂ-ਕਸ਼ਮੀਰ ਤੋਂ ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਬਾਰੇ ਵਿੱਚ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ। ਹੁਣ ਇਸ ਗੇਮ ਦੀ ਵਜ੍ਹਾ ਨਾਲ ਜੰਮੂ-ਕਸ਼ਮੀਰ ‘ਚ ਇੱਕ ਫਿੱਟਨੈੱਸ ਟ੍ਰੇਨਰ ਨੇ ਆਪਣਾ ਮਾਨਸਿਕ ਸੰਤੁਲਨ ਹੀ ਗੁਆ ਦਿੱਤਾ ਹੈ। ਜੀ ਹਾਂ ਹੁਣ ਉਹ ਟ੍ਰੇਨਰ ਆਪਣੇ ਆਪ ਨੂੰ ਮੁੱਕੇ ਮਾਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ 10 ਦਿਨ ਲਗਾਤਾਰ ਖੇਡਦੇ-ਖੇਡਦੇ ਉਹਨੂੰ ਗੇਮ ਦੀ ਇੰਨੀ ਭੈੜੀ ਆਦਤ ਲੱਗ ਗਈ ਕਿ ਹੁਣ ਉਹ ਆਪਣੇ ਆਪ ਨੂੰ ਮਾਰਨ ਲੱਗਾ । ਇਸ ਤਰ੍ਹਾਂ ਦੀ ਹਰਕਤ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਦੇ ਮੁਤਾਬਕ ਹੁਣ ਤਾਂ ਡਾਕਟਰ ਵੀ ਉਸ ਦੀ ਹਾਲਤ ਦੇਖ ਕੇ ਹੈਰਾਨ ਹਨ । ਉਸਨੂੰ ਕੜੀ ਨਿਘਰਾਨੀ ਵਿੱਚ ਰੱਖਿਆ ਗਿਆ ਹੈ। ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਂਮੀਦ ਹੈ ਕਿ ਉਹ ਕੁੱਝ ਦਿਨ ਵਿੱਚ ਠੀਕ ਹੋ ਜਾਵੇਗਾ।