ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੀ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਜੋ ਕਿ ਆਪਣੀ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਲਗਾਤਾਰ ਸ਼ੋਸ਼ਲ ਮੀਡੀਆ ਤੇ ਸੁਰਖੀਆਂ ਵਿਚ ਰਹਿੰਦਾ ਹੈ ਤੇ ਜਿਸਨੇ ਥੋੜੇ ਹੀ ਸਮੇਂ ਵਿਚ ਆਪਣੀ ਇੰਨੀਂ ਪਛਾਣ ਬਣਾ ਲਈ ਜਿਸਨੂੰ ਕਿ ਅੱਜ ਪੰਜਾਬ ਦਾ ਬੱਚਾ-ਬੱਚਾ ਤੱਕ ਜਾਣਦਾ ਹੈ |ਪਿੱਛਲੇ ਕੁੱਝ ਸਮੇਂ ਤੋਂ ਉਹ ਕਈ ਤਰਾਂ ਦੇ ਵਿਵਾਦਾਂ ਨਾਲ ਘਿਰਦਾ ਆ ਰਿਹਾ ਹੈ
ਤੇ ਹਾਲ ਹੀ ਵਿਚ ਉਸਨੇ ਸੁੱਖ ਸੰਧੂ ਦੇ ਨਾਲ ਗਾਣੇ ਵਿਚ ਵੀ ਕੰਮ ਕੀਤਾ ਸੀ ਜਿਸ ਵਿਚ ਉਸਨੇ ਰੈਪ ਕਰਕੇ ਗਾਲਾਂ ਵੀ ਕੱਢੀਆਂ ਸਨ ਜਿਸ ਕਰਕੇ ਪਿੰਡ ਦੀ ਪੰਚਾਇਤ ਨੇ ਗੁਰਸਿੱਖ ਹੋਣ ਦੇ ਬਾਵਜੂਦ ਉਸਦੇ ਮੂੰਹੋਂ ਗਾਣੇ ਵਿਚ ਇਹਨਾਂ ਗਾਲਾਂ ਨੂੰ ਸੁਣ ਕੇ ਭਰੀ ਪੰਚਾਇਤ ਦੇ ਵਿਚ ਉਸਦੇ ਕਕਾਰ ਉਤਰਵਾ ਦਿੱਤੇ ਗਏ ਜਿਸ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋਇਆ ਸੀ ਤੇ ਲੋਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਿਤੇ ਸਨ
ਜਿਸ ਕਰਕੇ ਅੱਜ ਵੀ ਮੁੱਖ ਮੰਤਰੀ ਕਿਸੇ ਨਾ ਕਿਸੇ ਮੁਸ਼ਕਿਲ ਜਾਂ ਵਿਵਾਦ ਨਾਲ ਘਿਰਦਾ ਹੀ ਆ ਰਿਹਾ ਹੈ ਤੇ ਕਈ ਲੋਕ ਉਸਦੇ ਪੱਖ ਵੀ ਬਿਆਨ ਦਿੰਦੇ ਹਨ ਤੇ ਕੁੱਝ ਲੋਕ ਉਸਦੇ ਖਿਲਾਫ਼ ਵੀ ਬੋਲਦੇ ਹਨ, ਤੇ ਹਾਲ ਵੀ ਵਿਚ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਗਾਣੇ ਦੀਆਂ ਤੁਕਾ ਇਸ ਤਰਾਂ ਗਾ ਰਿਹਾ ਹੈ
ਮੁੱਖ ਮੰਤਰੀ ਨੇ ਫਿਰ ਕਰ ਦਿੱਤੀ ਅਜਿਹੀ ਵਿਵਾਦਿਤ ਹਰਕਤ !
ਮੁੱਖ ਮੰਤਰੀ ਨੇ ਫਿਰ ਕਰ ਦਿੱਤੀ ਅਜਿਹੀ ਵਿਵਾਦਿਤ ਹਰਕਤ !Daily Post Punjabi #punjab #pollywood #mukhmantri #sukhsandhu
Gepostet von Daily Post Punjabi am Samstag, 26. Januar 2019
ਜਿਵੇਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਪਾਠੀ ਇੱਕ ਲੈ ਦੇ ਵਿਚ ਪੜ੍ਹਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਵਿਚ ਲੋਕਾਂ ਦੁਆਰਾ ਉਸਦੇ ਗਾਣੇ ਦੀ ਸਲੋਤ ਵੀ ਕੀਤੀ ਜਾ ਰਹੀ ਹੈ ਤੇ ਕਈ ਲੋਕਾਂ ਦੇ ਵੱਲੋਂ ਮਾੜੇ ਕੁਮੈਂਟ ਵੀ ਕਿਤੇ ਜਾ ਰਹੇ ਹਨ, ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਨੂੰ ਲੈ ਕੇ ਧਮਕ ਬੇਸ ਵਾਲਾ ਮੁੱਖ ਮੰਤਰੀ ਇੱਕ ਵਾਰ ਫਿਰ ਤੋਂ ਇੱਕ ਵਿਵਾਦ ਦੇ ਨਾਲ ਘਿਰ ਸਕਦਾ ਹੈ |