ਸ਼ੋਸ਼ਲ ਮੀਡਿਆ ਇੱਕ ਅਜਿਹਾ ਰਾਹ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਟਰੈਂਡ ਵਾਇਰਲ ਹੁੰਦਾ ਹੈ ਰਹਿੰਦਾ ਹੈ ਤੇ ਲੋਕਾਂ ਵੱਲੋਂ ਆਪਣਾ ਵੱਖਰਾ ਟਰੈਂਡ ਬਣਾ ਕੇ ਵੀਡੀਓਸ ਬਣਾਈਆਂ ਜਾਂਦੀਆਂ ਹਨ ਜਿੰਨਾਂ ਵਿਚੋਂ ਕੁੱਝ ਵੀਡੀਓਸ ਮਕਬੂਲ ਹੁੰਦੀਆਂ ਹਨ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਤੇ
ਕੁੱਝ ਅਜਿਹੀਆਂ ਹੀ ਵੀਡੀਓਸ ਸਾਨੂੰ ਪੁਰਾਣੇ ਜਮਾਨੇ ਦੇ ਸੱਭਿਆਚਾਰ ਦੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿਚ ਤੁਸੀਂ ਦੇਖਿਆ ਹੋਵੇਗਾ ਕਿ ਕੁੱਝ ਨੌਜਵਾਨ ਪੁਰਾਣੇ ਜਮਾਨੇ ਦੇ ਵਾਂਗ ਖੁੱਲੀਆਂ ਪੈਂਟਾ ਪਾ ਕੇ ਵੀਡੀਓਸ ਬਣਾਉਂਦੇ ਹਨ ਜਿਸ ਕਰਕੇ ਉਹਨਾਂ ਨੂੰ ਲੋਕਾਂ ਵੱਲੋਂ ਖੁੱਲੀਆਂ ਪੈਂਟਾਂ ਵਾਲਿਆਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਤੇ
ਉਹਨਾਂ ਦੀਆਂ ਇਹਨਾਂ ਵੀਡੀਓਸ ਨੂੰ ਲੋਕਾਂ ਵੱਲੋਂ ਕਾਫੀ ਜਿਆਦਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ ਕਿਉਂਕਿ ਅੱਜ ਦੇ ਜਮਾਨੇ ਵਿਚ ਸਾਡਾ ਵਿਸਰ ਚੁੱਕਿਆ ਪੰਜਾਬੀ ਸੱਭਿਆਚਾਰ ਇਹਨਾਂ ਨੌਜਵਾਨਾਂ ਵੱਲੋਂ ਯਾਦ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸ਼ੋਸ਼ਲ ਮੀਡਿਆ ਤੇ
ਕੀ ਖੁੱਲ੍ਹੀਆਂ ਪੈਂਟਾਂ ਵਾਲਾ ਟਰੈਂਡ ਮੁੜ ਵਾਪਿਸ ਆਏਗਾ ?
ਕੀ ਖੁੱਲ੍ਹੀਆਂ ਪੈਂਟਾਂ ਵਾਲਾ ਟਰੈਂਡ ਮੁੜ ਵਾਪਿਸ ਆਏਗਾ ?Daily Post Punjabi #pollywood #pollywoodsongs #pollywoodsinger #punjabioldsongs #punjabiculture #traditions #SocialMedia
Gepostet von Daily Post Punjabi am Dienstag, 16. April 2019
ਇਹ ਵੀ ਕਿਹਾ ਜਾ ਰਿਹਾ ਹੈ ਕਈ ਇਹਨਾਂ ਨੌਜਵਾਨਾਂ ਦੀਆਂ ਵੀਡੀਓਸ ਤੋਂ ਪ੍ਰਭਾਵਿਤ ਹੋ ਕੇ ਲੋਕ ਖੁੱਲੀਆਂ ਪੈਂਟਾਂ ਦਾ ਟਰੈਂਡ ਵੀ ਚਲਾਉਣਗੇ,ਇਹ ਵੀਡੀਓਸ ਨੌਜਵਾਨਾਂ ਦੇ ਵੱਲੋਂ ਪੁਰਾਣੇ ਕੱਪੜੇ ਪਾ ਕੇ ਬਲੈਕ ਅਤੇ ਵਾਇਟ ਕਰਕੇ ਸ਼ੋਸ਼ਲ ਮੀਡਿਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਜਿੰਨਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ |