Iss Vyakti ne Patni di Laash de Tukde Makhan Laa ke Tandoor ch Saad Ditte Si, Par 23 Saal Baad Hoya Kuch Ajiha Ki …………………

ਇਸ ਵਿਅਕਤੀ ਨੇ ਪਤਨੀ ਦੀ ਲਾਸ਼ ਦੇ ਟੁਕੜੇ ਮੱਖਣ ਲਾ ਕੇ ਤੰਦੂਰ ਚ’ ਸਾੜ ਦਿੱਤੇ ਸਨ ਪਰ 23 ਸਾਲ ਬਾਅਦ ਹੋਇਆ ਕੁੱਝ ਅਜਿਹਾ ਕਿ…

ਤੰਦੂਰ ਹੱਤਿਆਕਾਂਡ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਨੇਤਾ ਸੁਸ਼ੀਲ ਕੁਮਾਰ ਸ਼ਰਮਾ ਲਈ ਵੱਡੀ ਰਾਹਤ ਵਾਲੀ ਖਬਰ ਆਈ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ 23 ਸਾਲ ਤੋਂ ਜੇਲ੍ਹ ‘ਚ ਬੰਦ ਸੁਸ਼ੀਲ ਸ਼ਰਮਾ ਨੂੰ ਤੁਰਤ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਦੱਸ ਦਈਏ ਕਿ ਸ਼ਰਮਾ ਨੇ ਆਪਣੀ ਪਤਨੀ ਦੇ ਟੋਟੇ ਟੋਟੇ ਕਰ ਕੇ ਤੰਦੂਰ ਵਿਚ ਭੁੱਨ ਦਿੱਤੇ ਸਨ।

ਉਸ ਨੂੰ ਮੌਤ ਦੀ ਸਜਾ ਸੁਣਾਈ ਗਈ ਸੀ ਪਰ ਬਾਅਦ ਵਿਚ ਇਹ ਸਜਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ ਸੀ। ਉਦੋਂ ਦਾ ਉਹ ਜੇਲ੍ਹ ਵਿਚ ਸੀ।ਸ਼ਰਮਾ ਨੂੰ ਆਪਣੀ ਪਤਨੀ ਨੈਨਾ ਸਾਹਨੀ ਦੇ ਚਰਿੱਤਰ ਉਤੇ ਸ਼ੱਕ ਸੀ। ਉਸ ਨੇ ਪਤਨੀ ਦੀ ਜਸੂਸੀ ਵੀ ਕਰਵਾਈ। ਸ਼ੱਚ ਪੁਖਤਾ ਹੋਣ ਉਤੇ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਲਾਸ਼ ਦੇ ਟੋਟੇ ਟੋਟੇ ਕਰ ਕੇ ਕਰ ਦਿੱਤੇ। ਫਿਰ ਉਨ੍ਹਾਂ ਉਤੇ ਮੱਖਣ ਲਾਇਆ ਤੇ ਤੰਦੂਰ ਵਿਚ ਭੁੱਨ ਦਿੱਤਾ। ਸੁਣਵਾਈ ‘ਚ ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਸਜ਼ਾ ਸਮੀਖਿਆ ਬੋਰਡ ਤੋਂ ਪੁੱਛਿਆ ਸੀ |

ਕਿ ਕੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਹੱਤਿਆ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਜੇਲ੍ਹ ‘ਚ ਰੱਖਿਆ ਜਾ ਸਕਦਾ ਹੈ?ਸੁਸ਼ੀਲ ਸ਼ਰਮਾ ਪਿੱਛੇ ਕੋਈ ਵੀ ਸਬੂਤ ਨਹੀਂ ਛੱਡਣਾ ਚਹੁੰਦਾ ਸੀ। ਇਸ ਲ਼ਈ ਉਸ ਨੇ ਪਹਿਲਾਂ ਲਾਸ਼ ਦੇ ਟੁਕੜੇ ਬੈਗ ਵਿਚ ਪਾਏ ਤੇ ਰਾਤ ਡੇਢ ਵਜੇ ਪਹਿਲਾਂ ਉਨ੍ਹਾਂ ਉਤੇ ਮੱਖਣ ਲਾਇਆ ਤੇ ਫਿਰ ਤੰਦੂਰ ਵਿਚ ਸੁੱਟ ਦਿੱਤਾ।ਤੰਦੂਰ ਵਿਚੋਂ ਨਿਕਲੇ ਧੂੰਏਂ ਤੇ ਬਦਬੂ ਨੇ ਨੇੜੇ ਕੰਮ ਕਰ ਰਹੀ ਇਕ ਮਹਿਲਾ ਦਾ ਧਿਆਨ ਖਿੱਚਿਆ। ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਦਰਅਸਲ, ਨੈਨਾ ਤੇ ਸੁਸ਼ੀਲ ਸ਼ਰਮਾ ਦੀ ਲਵ ਮੈਰਿਜ ਹੋਈ ਸੀ। ਇਸ ਸਮੇਂ ਨੈਨਾ ਦੇ ਮਤਲੂਬ ਨਾਂ ਦੇ ਸ਼ਖਸ ਨਾਲ ਸਬੰਧ ਸਨ। ਪਰ ਘਰ ਵਾਲੇ ਨਾ ਮੰਨੇ।

ਬਾਅਦ ਵਿਚ ਨੈਨਾ ਤੇ ਸ਼ੁਸੀਲ ਵਿਚ ਦੋਸਤੀ ਹੋ ਗਈ ਤੇ ਬਾਅਦ ਵਿਚ ਉਨ੍ਹਾਂ ਨੇ ਲਵ ਮੈਰਿਜ ਕਰ ਲਈ। ਵਿਆਹ ਤੋਂ ਬਾਅਦ ਸ਼ੁਸੀਲ ਨੂੰ ਸ਼ੱਕ ਸੀ ਕਿ ਨੈਨਾ ਦੇ ਸਬੰਧ ਮਸਲੂਬ ਨਾਲ ਹਨ।ਬੈਂਚ ਨੇ ਕਿਹਾ ਸੀ ਕਿ ਇਹ ਇਕ ਕੈਦੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ, ਇਸ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬੈਂਚ ਨੇ ਇਹ ਵੀ ਕਿਹਾ ਸੀ ਕਿ ਪਟੀਸ਼ਨਕਰਤਾ ਨੇ 23 ਸਾਲ ਦੀ ਸਜ਼ਾ ਪੂਰੀ ਕਰ ਲਈ ਹੈ। ਹੱਤਿਆ ਆਪਣੇ ਆਪ ‘ਚ ਦਰਿੰਦਗੀ ਹੁੰਦੀ ਹੈ। ਜੇਕਰ ਅਸੀਂ ਇਕ ਵਿਅਕਤੀ ਨੂੰ ਲਗਾਤਾਰ ਜੇਲ੍ਹ ‘ਚ ਬੰਦ ਰੱਖਣ ਦੀ ਇਜਾਜ਼ਤ ਦਿੰਦੇ ਹਾਂਤਾਂ ਫਿਰ ਹੱਤਿਆ ਦੇ ਮਾਮਲੇ ‘ਚ ਕਿਸੇ ਵੀ ਵਿਅਕਤੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਹੀਂ ਹੋਵੇਗੀ। ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਸਟੈਂਡਿੰਗ ਕੌਂਸਲ ਰਾਹੁਲ ਮਹਿਰਾ ਨੇ ਕਿਹਾ ਸੀ |

ਕਿ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ‘ਤੇ ਫੈਸਲਾ ਉਪ ਰਾਜਪਾਲ ਲੈਂਦੇ ਹਨ। ਸਜ਼ਾ ਸਮੀਖਿਆ ਬੋਰਡ ਵਲੋ ਸੁਸ਼ੀਲ ਨੂੰ ਰਿਹਾਅ ਨਹੀਂ ਕਰਨ ਦੀ ਸਿਫਾਰਸ਼ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ।ਇਹ ਮਾਮਲਾ 1995 ਦਾ ਹੈ। ਨਵੀਂ ਦਿੱਤੀ ਸਥਿਤ ਅਸ਼ੋਕ ਯਾਤਰੀ ਨਿਵਾਸ ਦੇ ਤੰਦੂਰ ਵਿਚੋਂ ਜਦੋਂ ਬਦਬੂ ਫੈਲੀ ਤਾਂ ਇਸ ਦਾ ਪਤਾ ਲੱਗਾ। ਸੁਸ਼ੀਲ ਸ਼ਰਮਾ ਪਿੱਛੇ ਕੋਈ ਵੀ ਸਬੂਤ ਨਹੀਂ ਛੱਡਣਾ ਚਹੁੰਦਾ ਸੀ।

ਇਸ ਲ਼ਈ ਉਸ ਨੇ ਪਹਿਲਾਂ ਲਾਸ਼ ਦੇ ਟੁਕੜੇ ਬੈਗ ਵਿਚ ਪਾਏ ਤੇ ਰਾਤ ਡੇਢ ਵਜੇ ਪਹਿਲਾਂ ਉਨ੍ਹਾਂ ਉਤੇ ਮੱਖਣ ਲਾਇਆ ਤੇ ਫਿਰ ਤੰਦੂਰ ਵਿਚ ਸੁੱਟ ਦਿੱਤਾ। ਤੰਦੂਰ ਵਿਚੋਂ ਨਿਕਲੇ ਧੂੰਏਂ ਤੇ ਬਦਬੂ ਨੇ ਨੇੜੇ ਕੰਮ ਕਰ ਰਹੀ ਇਕ ਮਹਿਲਾ ਦਾ ਧਿਆਨ ਖਿੱਚਿਆ।ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਦਰਅਸਲ, ਨੈਨਾ ਤੇ ਸੁਸ਼ੀਲ ਸ਼ਰਮਾ ਦੀ ਲਵ ਮੈਰਿਜ ਹੋਈ ਸੀ। ਇਸ ਸਮੇਂ ਨੈਨਾ ਦੇ ਮਤਲੂਬ ਨਾਂ ਦੇ ਸ਼ਖਸ ਨਾਲ ਸਬੰਧ ਸਨ। ਪਰ ਘਰ ਵਾਲੇ ਨਾ ਮੰਨੇ। ਬਾਅਦ ਵਿਚ ਨੈਨਾ ਤੇ ਸ਼ੁਸੀਲ ਵਿਚ ਦੋਸਤੀ ਹੋ ਗਈ ਤੇ ਬਾਅਦ ਵਿਚ ਉਨ੍ਹਾਂ ਨੇ ਲਵ ਮੈਰਿਜ ਕਰ ਲਈ। ਵਿਆਹ ਤੋਂ ਬਾਅਦ ਸ਼ੁਸੀਲ ਨੂੰ ਸ਼ੱਕ ਸੀ ਕਿ ਨੈਨਾ ਦੇ ਸਬੰਧ ਮਸਲੂਬ ਨਾਲ ਹਨ।

Leave a Reply

Your email address will not be published. Required fields are marked *