ਭਾਰਤ ਵਿਚ ਪਿਆਰ ਕਰਨ ਵਾਲੇ ਮੁੰਡੇ ਕੁੜੀਆਂ ਦਾ ਮਿਲਣਾ ਦਾ ਕੋਈ ਥਾਂ ਨਹੀਂ ਹੈ ਜੇ ਕਿਤੇ ਕੋਈ ਮਿਲਦਾ ਵੀ ਹੈ ਤਾ ਓਥੇ ਕਾਨੂੰਨ ਦਾ ਡੰਡਾ ਪਹੁੰਚ ਜਾਂਦਾ ਹੈ ਤਾਜਾ ਮਾਮਲੇ ਚ ਬਟਾਲਾ ਦੇ ਮੈਟਰੋ ਹੋਟਲ ‘ਚ ਪੁਲਿਸ ਵਲੋਂ ਰੇਡ ਮਾਰੀ ਗਈ। ਜਾਣਕਾਰੀ ਮੁਤਾਬਕ ਜਦੋਂ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਤਿੰਨ ਪ੍ਰੇਮੀ ਜੋੜੇ ਰੰਗਰਲੀਆਂ ਮਨਾਉਂਦੇ ਫੜੇ ਗਏ। ਜਿਥੇ ਇਲਜ਼ਾਮਾਂ ਮੁਤਾਬਕ 2 ਜੋੜਿਆ
ਨੂੰ ਪੁਲਿਸ ‘ਤੇ ਹੋਟਲ ਦੇ ਮਾਲਕ ਦੀ ਮਿਲੀਭੁਗਤ ਦੇ ਨਾਲ ਭਜਾ ਦਿੱਤਾ ਗਿਆ। ਜਦਕਿ 1 ਪ੍ਰੇਮੀ ਜੋੜੇ ਨੂੰ ਪੁੱਛਗਿੱਛ ਲਈ ਪੁਲਿਸ ਆਪਣੇ ਨਾਲ ਲੈ ਗਈ। ਓਥੇ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਜਦੋ ਪੱਤਰਕਾਰਾਂ ਨੇ ਇਸ ਮੁੱਦੇ ਤੇ ਹੋਟਲ ਦੇ ਮਾਲਕ ਦਾ ਨਾਲ ਗੱਲ ਕੀਤੀ ਤਾਂ।
ਓਥੇ ਹੀ ਇਸ ਮਾਮਲੇ ਤੇ ਪ੍ਰਲਾਦ ਸਿੰਘ (ਡੀਐੱਸਪੀ) ਨੇ ਕਿਹਾ ਕਿ 26 ਜਨਵਰੀ ਦੇ ਸਬੰਧ ‘ਚ ਰੇਡ ਮਾਰੀ ਗਈ ਸੀ ਅਤੇ ਉਮੀਦ ਸੀ ਕਿ ਐਤਰਾਜਯੋਗ ਬੰਦੇ ਮਿਲਣ ਦੀ ਉਮੀਦ ਸੀ ਪਰ ਬਾਅਦ ‘ਚ ਪ੍ਰੇਮੀ ਜੋੜੀ ਮਿਲੀ । ਪੁਲਿਸ ਦਾ ਕਹਿਣਾ ਹੈ ਕਿ ਓਹਨਾ ਵੱਲੋਂ ਹੋਟਲ ‘ਚੋ ਇੱਕੋ ਹੀ ਪ੍ਰੇਮੀ ਜੋੜਾ ਫੜਿਆ ਗਿਆ ਜਦਕਿ ਮੀਡੀਆ ਪੱਤਰਕਾਰਾਂ ਮੁਤਾਬਕ ਉਹਨਾਂ ਨੇ ਸ਼ਰੇਆਮ 3 ਜੋੜੇ ਦੇਖੇ ਸਨ। ਬਾਕੀ ਹੁਣ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਜਾਰੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ।