shahnaz gill vs himanshi khurana
ਆਹ ਦੇਖੋ ਕੀ ਕਿਹਾ ਸ਼ਹਿਨਾਜ ਗਿੱਲ ਨੇ ਹਿਮਾਸ਼ੀ ਖੁਰਨਾ ਬਾਰੇ
Gepostet von Punjab Buzz am Mittwoch, 23. Januar 2019
himanshi khurana vs shahnaz gill
Gepostet von Punjab Buzz am Mittwoch, 23. Januar 2019
ਹਮੇਸ਼ਾ ਬੇਬਾਕ ਹੋ ਕੇ ਹਰ ਕੰਟਰੋਵਰਸੀ ਦਾ ਜਵਾਬ ਦੇਣ ਵਾਲੀ ਖੂਬਸੂਰਤ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਸੁਰਖੀਆਂ ਦਾ ਕਾਰਨ ਹੈ ਹਿਮਾਂਸ਼ੀ ਖੁਰਾਣਾ ਦਾ ਵੀਡੀਓ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟਾਂ ਪਾਉਣ ਵਾਲੇ ਪੇਜ ‘ਜੱਟ ਬੀ ਲਾਈਕ’ ਤੇ ਮਾਡਲ ਸ਼ਹਿਨਾਜ਼ ਗਿੱਲ ਨੂੰ ਜਵਾਬ ਦਿੱਤਾ। ਇਸ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਇਹ ਵੀ ਕਿਹਾ ਕਿ ਜੇ ਪੋਸਟਾਂ ਸ਼ੇਅਰ ਕਰਨ ਵਾਲਾ ਲੜਕਾ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਉਸ ਦੇ ਥੱਪੜ ਮਾਰਨ ਤੱਕ ਦੀ ਹਿੰਮਤ ਰੱਖਦੀ ਹਾਂ। ਇੰਨਾਂ ਹੀ ਨਹੀਂ ਸਗੋਂ ਹਿਮਾਂਸ਼ੀ ਨੇ ਬੋਲਦੇ ਹੋਏ ਇਹ ਵੀ ਆਖ ਦਿੱਤਾ ਕਿ ਜੇਕਰ ਪੰਜਾਬੀ ਇੰਡਸਟਰੀ ਦਾ ਕਾਲਾ ਸੱਚ ਲੋਕਾਂ ਸਾਹਮਣੇ ਆ ਗਿਆ ਤਾਂ ਕਈਆਂ ਦੇ ਘਰ ਟੁੱਟਣਗੇ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਸ਼ਹਿਨਾਜ਼ ਗਿੱਲ ਨੂੰ ਖਰੀਆਂ ਖੋਟੀਆਂ ਸੁਣਾਈਆਂ। ਉਸ ਨੇ ਕਿਹਾ ਕਿ ਇਹ ਆਪਣੇ ਪਿਤਾ ਨੂੰ ਵੀ ਬਦਨਾਮ ਕਰ ਰਹੀ ਹੈ। ਹਰ ਬੰਦਾ ਮੈਨੂੰ ਇਸ ਦੀਆਂ ਸਾਰੀਆਂ ਕਰਤੂਤਾਂ ਦੱਸਦੇ ਸਨ ਪਰ ਮੈਂ ਸੋਚਿਆ ਕਿ ਇਕ ਕੁੜੀ ਹੋਣ ਦੇ ਨਾਤੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਹਿਲਾਂ ਪੋਸਟ ਪਾਉਂਦੇ ਨੇ ਫਿਰ ਡਿਲੀਟ ਕਰਨ ਦੇ ਮੰਗਦੇ ਹਨ 300 ਡਾਲਰ।” ਹਾਲਾਂਕਿ ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਇਹ ਲਾਈਵ ਵੀਡੀਓ ਥੋੜੀ ਹੀ ਦੇਰ ਬਾਅਦ ਆਪਣੇ ਪੇਜ਼ ਤੋਂ ਚੱਕ ਦਿੱਤੀ ਹੈ।
ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ‘ਚ ਹਮੇਸ਼ਾ ਕੋਈ ਨਾ ਕੋਈ ਕੰਟਰੋਵਰਸੀ ਚੱਲਦੀ ਹੀ ਰਹਿੰਦੀ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਤੋਂ ਬਾਅਦ ਕੀ ਹਿਮਾਂਸ਼ੀ ਨੂੰ ਸ਼ਹਿਨਾਜ਼ ਗਿੱਲ ਕੋਈ ਜਵਾਬ ਦਿੰਦੀ ਹੈ।