Gursikh Model te Usde Pati ne Vartaaiya Kahar, Dastaar ke Kitta Khoono-Khoon, Dekho Live Video………

ਗੁਰਸਿੱਖ ਮਾਡਲ ਤੇ ਉਸਦੇ ਪਤੀ ਨੇ ਵਰਾਇਆ ਕਹਿਰ, ਦਸਤਾਰ ਉਤਾਰ ਕੇ ਕੀਤਾ ਖੂਨੋਂ-ਖੂਨ,ਦੇਖੋ LIVE ਵੀਡੀਓ.........

ਅੰਮ੍ਰਿਤਸਰ ਦੀ ਹਰਦੀਪ ਕੌਰ ਖ਼ਾਲਸਾ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ,ਉਹ ਗੁਰਸਿੱਖ ਮਾੱਡਲ ਵੀ ਹੈ ਤੇ ਉਸਨੇ Proud To Be Sikh ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਪਰ ਪਿਛਲੇ 18 ਸਾਲਾਂ ਤੋਂ ਉਹ ਆਪਣੇ ਪਤੀ ਪਰਮਵੀਰ ਸਿੰਘ ਦੇ ਤਸੀਹੇ ਝੱਲ ਰਹੀ ਹੈ। ਅੱਜ ਹੱਦ ਉਦੋਂ ਹੋ ਗਈ ਜਦੋਂ ਉਸਦੇ ਪਤੀ ਨੇ ਉਸਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਘੜੀਸ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇਸ ਸਭ ਵਿੱਚ ਹਰਦੀਪ ਦੇ ਸਹੁਰੇ ਵਾਲੇ ਵੀ ਸ਼ਾਮਿਲ ਹਨ।

ਗੁਰਸਿੱਖ ਮਾਡਲ ਤੇ ਉਸਦੇ ਪਤੀ ਨੇ ਵਰਾਇਆ ਕਹਿਰ, ਦਸਤਾਰ ਉਤਾਰ ਕੇ ਕੀਤਾ ਖੂਨੋਂ-ਖੂਨ,ਦੇਖੋ LIVE ਵੀਡੀਓ.........

ਹਰਦੀਪ ਕੌਰ ਖਾਲਸਾ ਦੇ ਪੁੱਤਰ ਨਿਸ਼ਾਨ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘਰ ਆਇਆ ਤੇ ਉਸਦੀ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਉਸਦੇ ਪਿਤਾ ਨੇ ਉਸਦੀ ਮਾਂ ਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਫੜ੍ਹ ਕੇ ਖੂਬ ਕੁੱਟਿਆ ਤੇ ਜਦੋਂ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਮਾਰਿਆ। ਹਰਦੀਪ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸਨੂੰ ਰਾਤ ਨੂੰ ਨਿਸ਼ਾਨ ਨੇ 12 ਵਜੇ ਫ਼ੋਨ ਕੀਤਾ ਤੇ ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਹਰਦੀਪ ਦੀ ਹਾਲਤ ਦੇਖ ਕੇ ਉਹ ਸੁੰਨ ਰਹਿ ਗਿਆ ਤੇ ਉਸਨੂੰ ਫਟਾਫਟ ਹਸਪਤਾਲ ਪਹੁੰਚਾਇਆ।

ਗੁਰਸਿੱਖ ਮਾਡਲ ਤੇ ਉਸਦੇ ਪਤੀ ਨੇ ਵਰਾਇਆ ਕਹਿਰ, ਦਸਤਾਰ ਉਤਾਰ ਕੇ ਕੀਤਾ ਖੂਨੋਂ-ਖੂਨ,ਦੇਖੋ LIVE ਵੀਡੀਓ.........

ਉੱਧਰ ਹਰਦੀਪ ਦੇ ਪਿਤਾ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਉਨ੍ਹਾਂ ਦੇ ਜਵਾਈ ਪਰਮਵੀਰ ਉਨ੍ਹਾਂ ਦੀ ਧੀ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਤੇ ਉਹ ਇਸ ਤੇ ਕਾਰਵਾਈ ਦੀ ਮੰਗ ਕਰਦੇ ਹਨ ਤੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਇਹ ਮੁੱਦਾ ਚੁੱਕਣਗੇ।ਉੱਧਰ ਪੁਲਿਸ ਥਾਣਾ ਏ ਡਵੀਜ਼ਨ, ਰਾਮਬਾਗ ਅੰਮ੍ਰਿਤਸਰ ਦੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇਹ ਸਭ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਹੈ

ਦਸਤਾਰਧਾਰੀ ਕੁੜੀ ਤੇ ਪਤੀ ਨੇ ਢਾਹਿਆ ਕਹਿਰ, ਕੇਸਾਂ ਤੋਂ ਫੜ ਕੇ ਸਿਰ ਕੰਧ ‘ਚ ਮਾਰਿਆ…

ਦਸਤਾਰਧਾਰੀ ਕੁੜੀ ਤੇ ਪਤੀ ਨੇ ਢਾਹਿਆ ਕਹਿਰ, ਕੇਸਾਂ ਤੋਂ ਫੜ ਕੇ ਸਿਰ ਕੰਧ ‘ਚ ਮਾਰਿਆ…Daily Post Punjabi #Punjab #Punjabnews #Domesticviolence #SikhModelAmritsar, Punjab Punjab Police India

Gepostet von Daily Post Punjabi am Montag, 21. Januar 2019

ਤੇ ਉਹ ਹਮੇਸ਼ਾ ਸ਼ਿਕਾਇਤ ਦਰਜ ਕਰਦੇ ਹਨ ਫਿਰ ਇਨ੍ਹਾਂ ਵਿੱਚ ਸੁਲਾਹ ਹੋ ਜਾਂਦੀ ਹੈ ਤੇ ਕੁੱਝ ਦਿਨਾਂ ਬਾਅਦ ਫਿਰ ਇਹ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਕਰਨਗੇ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਹਰਦੀਪ Mrs. Punjab ਵਿੱਚ 6ਵੇਂ ਸਥਾਨ ‘ਤੇ ਰਹਿ ਚੁੱਕੀ ਹੈ ਤੇ Miss Amritsar Iconic Face ‘ਚ ਵੀ ਆਪਣਾ ਨਾਮ ਬਣਾ ਚੁੱਕੀ ਹੈ।

Leave a Reply

Your email address will not be published. Required fields are marked *