ਲੱਖਾਂ ਲੋਕ ਹਰ ਰੋਜ਼ ਗੁਰੂ ਅਮਰਦਾਸ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਤੋਂ ਢਿੱਡ ਭਰ ਰਹੇ ਹਨ। ਇਸ ਪ੍ਰਥਾ ਨੂੰ ਹੋਰ ਸੇਵਾ ਭਾਵਨਾ ਨਾਲ ਨਿਭਾਉਂਦੀ ਹੋਈ ਸਿੱਖ ਕੌਮ ਲੋਕ ਮਨਾਂ ਤੇ ਆਪਣੀ ਸੇਵਾ ਭਾਵਨਾ ਸਦਕਾ ਰਾਜ ਕਰ ਰਹੀ ਹੈ। ਦੁਨੀਆਂ ਭਰ ਵਿੱਚ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸੇਵਾ ਭਾਵਨਾ ਨਾਲ ਅੱਗੇ ਆਉਣਾ ਸਿੱਖ ਕੌਮ ਆਪਣਾ ਫ਼ਰਜ਼ ਸਮਝਦੀ ਹੈ।
ਇਸ ਵੀਡੀਓ ਵਿੱਚ ਦਿਖਾਈ ਗਈ ਬੱਸ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੀ ਹੈ।ਸੜਕਾਂ ਤੇ ਫਸੇ ਲੋਕਾਂ ਦੀ ਜੋ ਰਾਤ ਵੇਲੇ ਸਹਾਇਤਾ ਕਰਦੀ ਹੈ। ਇਥੇ ਪਾਰਾ 8 ਤੋਂ 15 ਡਿਗਰੀ ਰਾਤ ਦੇ ਸਮੇਂ ਚਲਾ ਜਾਂਦਾ ਹੈ। ਸੜਕਾਂ ਤੇ ਰਹਿਣ ਨੂੰ ਜੋ ਲੋਕ ਰਾਤ ਦੇ ਸਮੇਂ ਸਫ਼ਰ ਦੌਰਾਨ ਮਜ਼ਬੂਰ ਹੋ ਜਾਂਦੇ ਹਨ, ਜਿਨ੍ਹਾਂ ਕੋਲ ਰੋਟੀ ਜਾਂ ਹੋਟਲ ਵਿੱਚ ਰੁੱਕਣ ਲਈ ਪੈਸੇ ਨਹੀਂ ਹੁੰਦੇ। ਉਨ੍ਹਾਂ ਲੋਕਾਂ ਲਈ ਇਹ ਬੱਸ ਵੱਡਾ ਆਸਰਾ ਬਣਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਜੋ ਲੋਕ ਬੇਸਹਾਰਾ ਹੈ ਅਤੇ ਸੜਕਾਂ ਤੇ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਦਾ ਵੀ ਆਸਰਾ ਬਣਦੀ ਹੈ। ਇਹ ਬੱਸ ਇੰਗਲੈਂਡ ਦੇ ਸਿੱਖਾਂ ਦੁਆਰਾ ਗੁਰੂ ਨਾਨਕ ਲੰਗਰ ਬੱਸ ਸੇਵਾ ਦੇ ਨਾਮ ਨਾਲ ਚਲਾਈ ਗਈ ਹੈ।ਇਸ ਵਿੱਚ ਲੋਕਾਂ ਨੂੰ ਰਹਿਣ ਦੇ ਨਾਲ-ਨਾਲ ਲੰਗਰ ਵੀ ਛਕਾਇਆ ਜਾਂਦਾ ਹੈ। ਇਹ ਬਸ ਬਹੁਤ ਸਾਰੇ ਭੁੱਖੇ ਭਾਣੇ ਤੇ ਗ਼ਰੀਬ ਲੋਕਾਂ ਦਾ ਬਾਬਾ ਨਾਨਕ ਦੀਆਂ ਸਿੱਖਿਆਵਾਂ ਦੇ ਸਦਕਾ ਢਿੱਡ ਭਰਦੀ ਹੈ।
'ਗੁਰੂ ਨਾਨਕ ਲੰਗਰ' ਬੱਸ ਜ਼ਰੀਏ ਮਨੁੱਖਤਾ ਦੀ ਸੇਵਾ
'ਗੁਰੂ ਨਾਨਕ ਲੰਗਰ' ਬੱਸ ਜ਼ਰੀਏ ਮਨੁੱਖਤਾ ਦੀ ਸੇਵਾ
Gepostet von Rozana Spokesman am Dienstag, 9. April 2019
ਉਹ ਦੁਨੀਆਂ ਚ ਸਭਨਾਂ ਦੇ ਦਿਲਾਂ ਚ ਸਿੱਖ ਕੌਮ ਦੀ ਐਸੀ ਸੇਵਾ ਭਾਵਨਾ ਸਦਕਾ ਹੀ ਰਾਜ ਕਰਦੀ ਹੈ। ਗੁਰੂ ਸਾਹਿਬ ਦੇ ਸਮੇਂ ਸੰਗਤ ਸਿਮਰਨ ਕਰਦੀ ਹੋਈ ਲੰਗਰ ਦੀ ਤਿਆਰੀ ਕਰਦੀ ਸੀ ਅਤੇ ਸੇਵਾ ਕਰਨ ਨਾਲ ਮਨ ਨੂੰ ਨਿਮਰਤਾ ਮਿਲਦੀ ਸੀ। ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਅਤੇ ਬਹੁਤ ਸ਼ਰਧਾ ਨਾਲ ਤਿਆਰ ਕੀਤੇ ਲੰਗਰ ਨੂੰ ਛਕ ਕੇ ਮਨ ਨੂੰ ਸਕੂਨ ਮਿਲਦਾ ਤੇ ਵਿਕਾਰਾਂ ਦਾ ਨਾਸ ਹੁੰਦਾ ਸੀ।