ਮੁੱਖ ਮੰਤਰੀ ਨੂੰ ਅੱਜ ਸਾਰੇ ਜਾਣਦੇ ਹਨ। ਸੋਸ਼ਲ ਮੀਡੀਆ ਤੇ ਇਹਨੀਂ ਦਿਨੀ ਸੁਰਖੀਆਂ ਵਿਚ ਹੈ ਮੁੱਖ ਮੰਤਰੀ ਜਿਸਦਾ ਪੂਰਾ ਨਾਮ ਹੈ ਧਰਮਪ੍ਰੀਤ ਸਿੰਘ ਤੇ ਪਿੰਡ ਹੈ ਖਡੂਰ ਸਾਹਿਬ ਕੋਲ ਦੀਨੇਵਾਲ। ਸਥਾਨਕ ਲੋਕਾਂ ਨੇ ਇਸ ਬੱਚੇ ਦੀ ਅਵਾਜ ਕਲਾਂ ਨੂੰ ਅਸਿੱਧੇ ਰੂਪ ‘ਚ ਧਰਮ ਖਿਲਾਫ਼ਤ ਜਾਂਦੀ ਦਰਸਾ ਕੁੱਝ ਵੀਡੀਓ ਵਾਇਰਲ ਕਰਤੀਆਂ। ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਕੁੱਝ ਵੀਰ ਬੱਚੇ ਨੂੰ ਸਮਝਾ ਰਹੇ ਸੀ ਕਿ ਜੋ ਕੁੱਝ ਮਰਜ਼ੀ ਬੋਲੋ ਪਰ ਧਰਮ ਦਾ ਮਾਖੌਲ ਨਾ ਉਡਾਈ। ਬੱਚਾ ਸਮਝ ਗਿਆ ਤੇ ਪੁਰਾਣੀਆਂ ਪਹਿਲਾਂ ਵਾਲਿਆਂ ਵੀਡੀਓ ਬਾਬਤ ਮੁਆਫ਼ੀ ਮੰਗ ਗਿਆ ਕਿ ਅੱਗੇ ਤੋਂ ਕੀਤੀਆਂ ਗਲਤੀਆਂ ਉਹ ਨਹੀਂ ਦੁਹਰਾਵੇਗਾ ਖਾਸ ਕਰਕੇ ਪੁਰਾਣੀਆਂ ਵੀਡੀਓ ਵਿਚ ਉਸਦੇ ਵਲੋਂ ਕੱਢੀਆਂ ਗਾਲਾਂ।
ਪਰ ਕੁੱਝ ਧਰਮ ਦੇ ਆਖੌਤੀ ਠੇਕੇਦਾਰਾਂ ਵਲੋਂ ਗੁਰੂਘਰ ਅਰਦਾਸ ਕਰ ਬੱਚੇ ਦੇ ਕਕਾਰ, ਦਸਤਾਰ ਲੁਹਾ ਲਈ ਗਈ। ਲੋਕਾਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਕਿ ਇਸ ਬੱਚੇ ਨਾਲ ਵਧੀਕੀ ਹੋਈ ਹੈ। ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਸਾਡਾ ਬਚਾ ਹੈ! ਅੱਜ ਦਫਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸ ਨੇ ਦਸਿਆ ਕਿ ਮੈ ਧਾਰਮਿਕ ਕਵਿਤਾਵਾਂ ਲਿਖਦਾ ਫਿਰ ਕੰਠ ਕਰਦਾ ਹਾ ਤੇ ਸੰਗਤ ਨੂੰ ਸੁਣਾਉਂਦਾ ਹਾ! ਪਰ ਜੋ ਜਾਣੇ ਅਣਜਾਣੇ ਵਿੱਚ ਮੇਰੇ ਕੋਲੋਂ ਗਲਤ ਬੋਲ ਹੋਇਆ ਉਸ ਦੀ ਗੁਰੂ ਪਾਤਸ਼ਾਹ ਤੋਂ ਖਿਮਾ ਮੰਗਦਾ ਹਾਂ!
ਬਾਕੀ ਸਿੱਖ ਰਹਿਤ ਮਰਯਾਦਾ ਅਨੁਸਾਰ ਦੁਬਾਰਾ ਅੰਮਿ੍ਰਤ ਉਸ ਨੂੰ ਛਕਾਇਆ ਜਾਂਦਾ ਜਿਸ ਨੇ ਬਜਰ ਕੁਰਹਿਤ ਕੀਤੀ ਹੋਵੇ ਜੋ ਕਿ ਇਸ ਨੇ ਨਹੀਂ ਕੀਤੀ! ਬਾਕੀ ਮੁੱਖ ਮੰਤਰੀ ਚੜਦੀ ਕਲਾ ਵਿੱਚ ਹੈ! ਜਿੰਨਾ ਪਿਆਰ ਅੱਜ ਪਰਿਵਾਰ ਨੂੰ ਮਿਲਿਆਂ ਉਂਨਾਂ ਦੀਆ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ! ਪਰ ਇਸ ਨਾਲ ਧੱਕਾ ਕਰਨ ਵਾਲਿਆਂ ਵਿਰੁੱਧ ਧਾਰਮਿਕ ਕਾਰਵਾਈ ਜ਼ਰੂਰ ਹੋਵੇਗੀ! ਧਰਮ ਪ੍ਰਚਾਰ ਕਮੇਟੀ ਵੱਲੋਂ ਆਰਥਿਕ ਤੌਰ ਤੇ ਪਰਿਵਾਰ ਦੀ ਸਹਾਇਤਾ ਵੀ ਕੀਤੀ ਜਾਵੇਗੀ!
ਸੰਗਤ ਨੂੰ ਤੇ ਜਥੇਬੰਦੀਆਂ ਨੂੰ ਬੇਨਤੀ ਹੈ ਇੰਨਾ ਦੇ ਘਰ ਜਾ ਜਾ ਕੇ ਵੀਡੀਉ ਬਣਾਉਣੀਆਂ ਫੋਟੋਆਂ ਖਿਚਣੀਆਂ ਬੰਦ ਕਰੀਏ ਹੋ ਸਕੇ ਤਾਂ ਪਰਿਵਾਰ ਦੀ ਮਦਦ ਕਰੋ ਕਿਉਂ ਕਿ ਮੁੱਖ ਮੰਤਰੀ ਦੇ ਪਿਤਾ ਜੀ ਦਸ ਰਹੇ ਸਨ ਕਿ ਇਸ ਦੀ ਭੈਣ ਨੌਂਵੀਂ ਵਿੱਚੋਂ ਇਸ ਕਰਕੇ ਹੱਟ ਗਈ ਕਿ ਫ਼ੀਸ ਨਹੀਂ ਦਿੱਤੀ ਗਈ! ਪਰ ਮੁੱਖ ਮੰਤਰੀ ਦੀ ਯਾਦਦਾਸ਼ਤ ਬਹੁਤ ਹੈ 8 ਸਾਲ ਪਹਿਲਾ ਮੈ ਗੁਰਮਤ ਕਲਾਸ ਲਗਾਉਂਦਾ ਹੁੰਦਾ ਸੀ ਤੇ ਇਸ ਨੇ ਫਟ ਪਹਿਚਾਣ ਲਿਆ!
ਬਾਕੀ ਅੱਜ ੧੦੦ ਤੋਂ ਵੱਧ ਨੌਜਵਾਨ ਸੀ ਜੋ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਕਰਨ ਅੰਮਿ੍ਰਤਸਰ ਪਹੁੰਚੇ ਹੋਏ ਸਨ! ਬਾਕੀ ਹੈ ਮੌਜੀ ਜਿਧਰ ਕੋਈ ਲਾਉਂਦਾ ਵਿਚਾਰਾ ਲੱਗ ਜਾਂਦਾ! ਬਾਕੀ ਪੰਥਕ ਵੀਰਾ ਨੂੰ ਬੇਨਤੀ ਹੈ ਤੁਸੀ ਵੀ ਖਿਆਲ ਰੱਖਣਾ ਕਿ ਬਚਾ ਗਲਤ ਹੱਥਾਂ ਵਿੱਚ ਨਾਂ ਚਲਾ ਜਾਵੇ! ਵੈਸੇ ਇਹ ਬਚਾ ਚਾਹੁੰਦਾ ਕਿ ਮੈ ਕੀਰਤਨ ਸਿੱਖਣਾ ਸੋ ਬਾਰਵੀ ਕਰਨ ਤੋਂ ਬਾਅਦ ਜੇਕਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਇਸ ਦਾ ਸੁਪਨਾ ਕਿਸੇ ਵੀ ਕਾਲਜ ਜਾ ਵਿਦਿਆਲੇ ਵਿੱਚ ਭੇਜ ਕੇ ਪੂਰਾ ਹੋਵੇਗਾ! ਬਾਕੀ ਹੁਣ ਤੱਕ ਜੋ ਵੀ ਵੀਰ ਸੰਭਾਲ਼ ਰਹੇ ਨੇ ਇਸ ਬੱਚੇ ਨੂੰ ਉਂਨਾਂ ਦਾ ਵੀ ਧੰਨਵਾਦ