84 ch Sikh Katleaam vele Ponnytale karke Clubaa Vich Nachda Firda si Sukha: Bhagwant Maan, Dekho Video……

84 ਚ’ ਸਿੱਖ ਕਤਲੇਆਮ ਵੇਲੇ ਪੋਨੀਟੇਲ ਕਰਕੇ ਕਲੱਬਾਂ ਵਿਚ ਨੱਚਦਾ ਫਿਰਦਾ ਸੀ ਸੁਖਬੀਰ ਬਾਦਲ: ਭਗਵੰਤ ਮਾਨ, ਦੇਖੋ ਵੀਡੀਓ......

1984 ਦੇ ਦੰਗਿਆਂ ਦੀ ਕਹਾਣੀ ਸੁਣ ਕੇ ਅੱਜ ਵੀ ਲੂੰ-ਕੰਡਾ ਖੜ੍ਹਾ ਹੋ ਜਾਂਦਾ ਹੈ ਅਤੇ ਇਹਨਾਂ ਦੰਗਿਆਂ ਵਿਚ ਸਾਡੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਬੇਗੁਨਾਹਾ ਮਾਰੇ ਗਏ ਅਤੇ ਕਈ ਪੁਲਿਸ ਨੇ ਪੰਜਾਬ ਦੇ ਅਨੇਕਾਂ ਹੀ ਬੇਗੁਨਾਹ ਨੌਜਵਾਨਾਂ ਤੇ ਅੱਤਿਆਚਾਰ ਕੀਤਾ |ਜਿੰਨਾਂ ਦੇ ਇਨਸਾਫ਼ ਦੀ ਮੰਗ ਅੱਜ ਤੱਕ ਵੀ ਜਾਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਵੀ ਇਹਨਾਂ ਬੇਗੁਨਾਹਾ ਦੀ ਮੌਤ ਦਾ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਤੇ ਦੱਸਿਆ ਜਾ ਰਿਹਾ ਹੈ

ਕਿ ਇਹਨਾਂ ਦੰਗਿਆਂ ਵਿਚ ਸੱਜਣ ਕੁਮਾਰ ਦੀ ਇੱਕ ਬਹੁਤ ਵੱਡੀ ਸਾਜਿਸ਼ ਸੀ ਜਿਸ ਤੋਂ ਅੱਜ ਪਰਦਾ ਚੁੱਕਣ ਤੇ ਉਸਨੂੰ ਸਰਕਾਰ ਵੱਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਅੱਜ ਉਸਦਾ ਅਸਲ ਚਿਹਰਾ ਸਭ ਦੇ ਸਾਹਮਣੇ ਆਉਣ ਤੇ ਪੀੜ੍ਹਤ ਪਰਿਵਾਰਾਂ ਵੱਲੋਂ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਇਸ ਮੁੱਦੇ ਤੇ ਕੋਈ ਵਿਚਾਰ ਚਰਚਾ ਨਹੀਂ ਹੋਈ ਹੈ ਤੇ ਇਸ ਤੋਂ ਇਲਾਵਾ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਵੀ ਬੇਗੁਨਾਹਾਂ ਦੇ ਕੋਈ ਮੱਦਦ ਨਹੀਂ ਕੀਤੀ ਜਿਸ ਦਾ ਪਰਦਾ ਅੱਜ ਭਗਵੰਤ ਮਾਨ ਨੇ ਚੁੱਕਿਆ |

ਉਸਨੇ ਕਿਹਾ ਕਿ ਜਦ ਸਾਡੇ ਪੰਜਾਬ ਦੇ ਹਾਲਤ ਖਰਾਬ ਸਨ ਤਾਂ ਸੁਖਬੀਰ ਬਾਦਲ ਹੁਣੀ ਜੋ ਅੱਜ ਆਪਣੇ ਆਪ ਨੂੰ ਪੰਥ ਦੇ ਰਾਖੇ ਕਹਾਉਂਦੇ ਸਨ ਉਹ ਬਾਹਰਲੇ ਦੇਸ਼ਾਂ ਵਿਚ ਪੋਨੀਆਂ ਕਰਕੇ ਐਲੇ ਦੇ ਕਲੱਬਾਂ ਵਿਚ ਨੱਚਦੇ ਫਿਰਦੇ ਸਨ ਤੇ ਲੋਕਾਂ ਨੂੰ ਪੜਾਈਆਂ ਦੇ ਬਹਾਨੇਂ ਲਗਾ ਕੇ ਮੌਜਾਂ ਕਰਦੇ ਸਨ | ਭਗਵੰਤ ਮਾਨ ਨੇ ਕਿਹਾ ਕਿ 1984 ਵਿਚ ਜਿਸ ਵੇਲੇ ਸਾਡੇ ਪੰਜਾਬ ਦਾ ਮਹੌਲ ਖਰਾਬ ਸੀ ਅਤੇ ਜਿਸ ਵੇਲੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਸਨ ਇਹ ਅਮਰੀਕਾ ਵਿਚ ਮੌਜਾਂ ਕਰਦੇ-ਫਿਰਦੇ ਸਨ

ਤੇ ਜਦੋਂ ਪੰਜਾਬ ਦੇ ਹਾਲਤ ਸਹੀ ਹੋ ਗਏ ਤਾਂ ਕਹਿੰਦੇ ਆਜਾ ਪੁੱਤ ਹੁਣ ਤੈਨੂੰ ਡਿਪਟੀ CM ਬਣਾ ਦਿੰਨੇ ਹਾਂ |ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਉਹ ਲੀਡਰ ਹਨ ਜੋ ਲੋਕਾਂ ਨੂੰ ਤਾਂ ਹਮੇਸ਼ਾਂ ਕਹਿੰਦੇ ਹਨ ਕੁਰਬਾਨੀਆਂ ਦੇ ਲਈ ਤਿਆਰ ਰਹੋ ਪਰ ਆਪ ਨਹੀਂ ਕਰਦੇ ਕੁਰਬਾਨੀ ਕਰਨੀ ਤੇ ਅੱਜ ਸਿੱਖ ਕਤਲੇਆਮ ਪੀੜ੍ਹਤ ਨਿਰਪਪ੍ਰੀਤ ਕੌਰ ਅਤੇ ਮਾਤਾ ਜਗਦੀਸ਼ ਕੌਰ ਜਿੰਨਾਂ ਨੇ ਭੁੱਖੇ ਤਿਹਾਏ ਰਹਿ ਕੇ ਇਨਸਾਫ਼ ਲਈ ਕੇਸ ਲਧੇ ਉਹਨਾਂ ਦਾ ਕਹਿਣਾ ਹੈ

ਭਗਵੰਤ ਮਾਨ ਤੋਂ ਸੁਣੋਂ '84 ਵੇਲੇ ਕੀ ਕਰਦਾ ਸੀ ਸੁਖਬੀਰ ਬਾਦਲ

ਭਗਵੰਤ ਮਾਨ ਤੋਂ ਸੁਣੋਂ '84 ਵੇਲੇ ਕੀ ਕਰਦਾ ਸੀ ਸੁਖਬੀਰ ਬਾਦਲ Sukhbir Singh Badal Bhagwant Mann

Gepostet von JagBani am Sonntag, 23. Dezember 2018

ਕਿ ਉਸ ਸਮੇਂ ਜੇਕਰ ਅਕਾਲੀ ਦਲ ਸਾਡਾ ਸਾਥ ਦੇ ਦਿੰਦਾ ਤਾਂ ਅੱਜ ਇਨਸਾਫ਼ ਦੇ ਨਤੀਜੇ ਹੋਰ ਵੀ ਬਹੁਤ ਵਧੀਆ ਆ ਜਾਂਦੇ |ਇਸ ਕਰਕੇ ਅਕਾਲੀ ਸਰਕਾਰ ਜੋ ਆਪਣੇ ਆਪ ਨੂੰ ਪੰਥ ਦਾ ਰਖਵਾਲਾ ਕਹਾਉਂਦੀ ਹੈ ਉਹ ਸਿੱਖ ਕਤਲੇਆਮ ਮੌਕੇ ਮੌਜਾਂ ਲੁੱਟਦਾ ਫਿਰਦਾ ਸੀ |ਭਗਵੰਤ ਮਾਨ ਨੇ ਸ਼ਰੇਆਮ ਇਸ ਵੀਡੀਓ ਵਿਚ ਅਕਾਲੀ ਸਰਕਾਰ ਬਾਰੇ ਆਪਣੀ ਭੜਾਸ ਕੱਢੀ |

Leave a Reply

Your email address will not be published. Required fields are marked *